ਮਿੱਟੀ ਦਾ ਬਾਵਾ ਮੈਂ ਬਨਾਨੀ ਆਂ, ਵੇ ਝੱਗਾ ਪਾਨੀ ਆਂ, ਵੇ ਉੱਤੇ ਦੇਨੀ ਆਂ ਖੇਸੀ ,
ਸੌਂ ਜਾ ਮਿੱਟੀ ਦਿਆ ਬਾਵਿਆ, ਵੇ ਤੇਰਾ ਪਿਓ ਪਰਦੇਸੀ |
ਮਿੱਟੀ ਦਾ ਬਾਵਾ ਨਹੀਓਂ ਬੋਲਦਾ, ਨਹੀਓਂ  ਚਾਲਦਾ , ਨਾਂ ਹੀ  ਦੇਂਦਾ ਈ ਹੁੰਗਾਰਾ ,
ਨਾ ਰੋ ਮਿੱਟੀ ਦੇਆ ਬਾਵਿਆ, ਵੇ ਤੇਰਾ ਪਿਓ ਵਣਜਾਰਾ |
ਕਦੇ ਤਾਂ ਲਾਨੀ ਆਂ ਮੈਂ ਟਾਹਲੀਆਂ , ਵੇ ਪੱਤਾਂ ਵਾਲੀਆਂ , ਵੇ ਮੇਰਾ ਪਤਲਾ ਮਾਹੀ ,
ਕਦੇ ਲਾਨੀ ਆਂ ਸ਼ਹਿਤੂਤ , ਵੇ ਤੈਨੂ ਸਮਝ ਨਾ ਆਵੇ |
ਮੇਰੇ ਜਿਹੀਆਂ ਲੱਖ ਗੋਰੀਆਂ, ਵੇ ਤਨੀ ਡੋਰੀਆਂ, ਹਾਏ ਗੋਦੀ ਬਾਲ ਹਿੰਡੋਲੇ ,
ਹੱਸ ਹੱਸ ਦੇਂਦੀਆਂ ਲੋਰੀਆਂ, ਹਾਏ ਮੇਰੇ ਲਡ਼ਨ ਸਪੋਲੇ |
English Transliteration :
Mitti da main bawa banani aan, ve jhagga paani aan, ve utte deni aan khesi ,
Soun ja mitti diaa baawiaa, ve tera pio pardesi |
Mitti da bawa nahion bolda, nahion  chaalda , naan hi  denda e hungaara ,
Na ro mitti deaa baawiaa, ve tera pio vanjaara |
kade taan main launi aan tahliaan , ve pattaan vaaleean , ve mera patla maahi ,
kade launi aan  shaihtoot , ve tainu samajh na aave |
Mere jehiaaN lakhkh goriaaN ,ve tanee doriaaN ,haae godee baal hindole ,
Hass hass dendiaaN loreeaan, haae mere ladan sapole |
English Translation :
I craft a little clay doll, make it wear little shirt, cover it with a blanket..
Don't cry little clay doll, Your Dad is abroad..
My little clay doll does not speak, does not respond ..
Don't cry little clay doll, Your Dad is a vagabond..
I planted the sheesham trees, they grew lovely leaves,aah my beloved..
I planted the trees of shehtoot. why don't you correspond..
The other women of the town, as pretty as me, have kids in there lap..
Sing them lullabies , and my soul is snakes playground.
Mitti da Bawa sung by Jagjit Singh
<object width='425' height='350'><param name='movie' value='http://www.youtube.com/v/Tyz3RzEG6Ec'></param><param name='wmode' value='transparent'></param><embed src='http://www.youtube.com/v/Tyz3RzEG6Ec&rel=0' type='application/x-shockwave-flash' wmode='transparent' width='425' height='350'></embed></object>
Listen to Mitti da Bawa sung by Shujaat Hussain Khan
[audio http://media.odeo.com/3/6/4/Mitti_Da_Bawa__Clay_Doll_.mp3]
Source :
This is a Punjabi folk song .
The English translation is done by me.
ਇਹ ਕੁੜੀ ਨ੍ਹੇਰੀ ਤੋਂ ਬਹੁਤ ਡਰਦੀ ਸੀ
ਕਹਿੰਦੀ ਸੀ
ਨ੍ਹੇਰੀ ਆਏਗੀ
ਸਾਰੇ ਗੰਦ ਪੈ ਜਾਏਗਾ
ਅਮ੍ਲਤਾਸ ਦੇ ਸੋਹਣੇ ਸੋਹਣੇ ਫੁਲ ਝ੍ੜ੍ ਜਾਣਗੇ
ਰੁੱਖਾਂ ਦੇ ਟਾਹਣੇ ਟੁੱਟ ਜਾਣਗੇ
ਪੰਖੇਰੂ ਮਰ ਜਾਣਗੇ
ਇਹ ਕੁੜੀ ਨਹੀਂ ਜਾਣਦੀ
ਨ੍ਹੇਰੀ ਆਏਗੀ
ਨਾਲ ਬਰਖਾ ਲਿਆਏ ਗੀ
ਸਾਰੇ ਠੰਡ ਵਰ੍ਤ ਜਾਏਗੀ
ਅਮ੍ਲਤਾਸ  ਦੀਆਂ ਨਾੜਾਂ ਵਿੱਚ
ਨਵਾਂ ਤਾਜ਼ਾ ਖੂਨ ਦੌੜੇਗਾ
ਅਗਲੀ ਰੁੱਤੇ
ਫੁੱਲ ਹੋਰ ਸੋਹਣੇ ਹੋਣਗੇ
ਹੋਰ ਗੂਹੜੇ ਪੀਲੇ
ਇਹ ਕੁੜੀ ਨਹੀਂ ਜਾਣਦੀ
The poem is written by Punjabi poet Amarjit Chandan (ਅਮਰਜੀਤ ਚੰਦਨ ). Listen to his poetry in his own voice at apnaorg .
Nirupama Dutt is well known Punjabi Poet and Journalist.Presently she is the editor of Punjabi edition of well known magazine The Sunday Indian  .
She has published one volume of poems – ਇੱਕ ਨਦੀ ਸਾਂਵਲੀ ਿਜਹੀ Ik Nadi Sanwali Jahi (A Stream Somewhat Dark) – for which she was awarded the Delhi Punjabi Akademi Award in 2000.She is part of many literary and women organizations in Delhi and Chandigarh.
Link to source of this poem
ਪਿਘਲਦੀ ਚਾਂਦੀ ਵਹੇ ਪਾਣੀ ਨਹੀਂ |
ਇਹ ਫੁਆਰੇ ਪਿਆਸ ਦੇ ਹਾਣੀ ਨਹੀਂ |
ਤੁਰ ਗਿਆ ਕੋਈ ਦਿਲ 'ਚ ਲੈ ਕੇ ਸਾਦਗੀ |
ਤੇਰੀਆਂ ਨਜ਼ਰਾਂ ਨੇ ਪਹਿਚਾਣੀ ਨਹੀਂ |
ਰੱਜ ਕੇ ਤਾਂ ਭਟਿਕਆ ਵੀ ਨਹੀਂ ਗਿਆ |
ਹਾਰ ਵੀ ਤਾਂ ਇਸ਼ਕ ਦੀ ਮਾਣੀ ਨਹੀਂ |
ਤੂੰ ਮਿਲੇਂ ਤਾਂ ਗੱਲ ਇਹ ਛੋਟੀ ਨਹੀਂ |
ਪਰ ਮੇਰੇ ਦਿਲ ਚੋਂ ਗਮੀਂ ਜਾਣੀ ਨਹੀਂ |
ਸਿਰ ਬਿਨਾ ਤੁਰਦੇ ਰਹੇ ਸੰਗਰਾਮੀਏ |
ਕੀ ਐ 'ਦਿਲ' ! ਜੇ ਹਮਸਫਰ ਹਾਣੀ ਨਹੀਂ |
Lal Singh Dil was one of the greatest punjabi poets of “Jujhaaru” era,
along with Paash, Sant Ram Udaasi , Amarjit Chandan and others ..
He was from ‘dalit’ background and was part of many people’s movement’s in mid Seveneties,including naxalite movement.
Poet died on 14 August , 2007
ਮੈਂ ਸ਼ਰਮਸਾਰ ਹਾਂ
ਤੇਰੀਆਂ ਅੱਖਾਂ 'ਚ ਅੱਖਾਂ ਪਾਉਣ ਦੀ ਹਿੰਮਤ ਨਹੀਂ
ਮੈਂ ਨਹੀਂ ਆਖ ਸਕਦਾ
ਕਿ  ਤੇਰਿਆਂ ਨੈਣਾਂ ਨੇ, ਮੇਰੀਆਂ ਰਾਤਾਂ ਦੀ ਨੀਂਦ ਚੋਰੀ ਕਰ ਲਈ ਸੀ
ਕਿ ਮੇਰੇ ਸੁਪਿਨਆਂ ਨੂੰ ਮੱਲੀ ਰੱਖਿਆ ਸੀ , ਤੇਰੀਆਂ ਯਾਦਾਂ ਨੇ
ਕਿ ਸਾਰੀ ਵਾਟ ,ਮੈਂ ਕੱਲਾ ਤੇਰੇ ਨਾਲ ਗੱਲਾਂ ਰਿਹਾ ਕਰਦਾ
ਕਿ ਮੇਰਾ ਹਰ ਸਾਹ , ਹੁੰਗਾਰਾ ਸੀ ਤੇਰੀ ਹਰ ਬਾਤ ਦਾ
ਕਿ ਤੇਰੇ ਬਾਜੋਂ ਜੀਣਾ, ਹਰ ਪਲ ਕਿਆਮਤ ਸੀ
ਇਹ ਕੋਈ ਕਹਿਣ ਦੀਆਂ ਗੱਲਾਂ ਨਹੀਂ.
ਫੇਰ ਮੈਂ ਕਿਉਂ ਸ਼ਰਮਸਾਰ ਹਾਂ
ਤੇਰੀਆਂ ਅੱਖਾਂ 'ਚ ਅੱਖਾਂ ਪਾਉਣ ਦੀ ਹਿੰਮਤ ਨਹੀਂ
Poem is written by Amarjeet Chandan ,
His webpage is http://amarjitchandan.tripod.com/
ਹਾਂ ਪੂਰਨ !
ਤੂੰ ਸੱਚੀ ਗੱਲ ਉਚਾਰੀ ਹੈ
ਇਹ ਰੁੱਤ ਹੰਝੂਆਂ ਲੱਦੀ ਬਿਰਹਾ ਮਾਰੀ ਹੈ
ਪੂਰਨ !
ਇੰਦਰ ਦੇਵ ਜਦੋਂ ਰੁੱਤਾਂ ਸੀ ਘੜਦਾ
ਉਹਨਾਂ ਦਿਨਾਂ ਵਿੱਚ,
ਐਂਦਰ  ਨਾਂ ਦੀ ਇੱਕ ਪਰੀ ਨੂੰ
ਕਹਿੰਦੇ ਬੜਾ ਹੀ ਪਿਆਰ ਸੀ ਕਰਦਾ
ਹਰ ਮੌਸਮ ਦਾ ਰੰਗ,ਉਸਦੇ ਰੰਗਾਂ ਚੋਂ ਲੈਂਦਾ
ਰੁੱਤਾਂ ਦਾ ਆਧਾਰ, ਉਹਦੀ ਮੁਦਰਾ ਤੇ ਧਰਦਾ
ਕਹਿੰਦੇ
ਜਦ ਉਹ ਹੱਸੀ, ਰੁੱਤ ਬਹਾਰ ਬਣੀ
ਕਾਮੀ ਨਜ਼ਰੇ ਤੱਕੀ, ਤਾਂ  ਅੰਗਿਆਰ ਬਣੀ
ਵਿੱਚ ਉਦਾਸੀ ਮੱਤੀ, ਤਾਂ ਪਤਹਾਰ ਬਣੀ
ਸੇਜਾ ਮਾਣ ਕੇ ਥੱਕੀ, ਤਾਂ ਠੰਡੀ ਠਾਰ ਬਣੀ
ਝਾਂਜਰ ਪਾ ਕੇ ਨੱਚੀ ਤਾਂ ਸ਼ਿੰਗਾਰ ਬਣੀ
ਪੰਜ ਰੁੱਤਾਂ ਦੀ ਐਂ ਦਰ ਇਓਂ ਆਧਾਰ ਬਣੀ
ਪਰ ਛੇਂਵੀਂ ਇਹ ਰੁੱਤ ਜਿਹੜੀ ਮਲਹਾਰ ਬਣੀ
ਜੋ ਅੱਜ ਸਾਡੇ ਸਾਂਹਵੇਂ ਬਿਰਹਣ ਵਾਂਗ ਖੜੀ
ਦੁਖ ਦਾਇਕ ਹੈ ਪੂਰਨ ਇਸ ਦੀ ਜਨਮ ਘੜੀ
ਐਂ ਦਰ ਹੋਰ ਕਿਸੇ ਦਿਓਤੇ ਨਾਲ ਗਈ ਵਰੀ
ਬਿਰਹੋਂ ਜਲੰਦੀ ਐਂਦਰ ਰੋਈ ਬੜੀ
ਕਹਿੰਦੇ  ਉਸ ਦਿਨ ਇੰਦਰ ਨੇ ਇਹ ਰੁੱਤ ਘੜੀ
ਅੰਬਰ ਨੈਣੀ ਐਂਦਰ ਦੀ ਸਭ ਪੀੜ ਭਰੀ
ਤੇ ਕਹਿੰਦੇ ਇੰਦਰ ਨੇ ਏਨੀ ਮਦਿਰਾ ਪੀਤੀ
ਉਸ ਨੂੰ  ਆਪਣੇ ਆਪ ਦੀ ਨਾ ਹੋਸ਼ ਰਹੀ
ਕਹਿੰਦੇ
ਜਦ ਵੀ ਇੰਦਰ ਦਾ ਦਿਲ ਜਲਦਾ ਹੈ
ਐਂਦਰ ਨੂੰ ਉਹ ਯਾਦ ਜਦੋਂ ਵੀ ਕਰਦਾ ਹੈ
ਉਸ ਦਿਨ ਅੰਬਰੋਂ ਪਾਣੀ ਵਰਦਾ ਹੈ
ਸਰੋਤ - ਸ਼ਿਵ ਦੇ ਮਹਾਂ ਕਾਵਿ ' ਲੂਣਾ ' ਵਿੱਚੋਂ
ਸੁਰਜੀਤ ਪਾਤਰ- ਮੇਰੀ ਖੁਦਕੁਸ਼ੀ ਦੇ ਰਾਹ ਿਵੱਚ
ਮੇਰੀ ਖੁਦਕੁਸ਼ੀ ਦੇ ਰਾਹ ਿਵੱਚ , ਸੈਆਂ ਹੀ ਅੜਚਨਾਂ ਨੇ
ਿਕੰਨੇ ਹਸੀਨ ਿਚਹਰੇ , ਨੈਣਾਂ ਦੇ ਗੋਲ ਘੇਰੇ
ਸ਼ਾਮਾਂ ਅਤੇ ਸਵੇਰੇ
ਮੇਰੀ ਖੁਦਕੁਸ਼ੀ ਦੇ ਰਾਹ ਿਵੱਚ , ਸੈਆਂ ਹੀ ਅੜਚਨਾਂ ਨੇ
ਮੇਰਾ ਰਾਜ਼ਦਾਨ ਸ਼ੀਸ਼ਾ,ਮੇਰਾ ਕਦਰਦਾਨ ਸ਼ੀਸ਼ਾ
ਮੈੰਨੂ ਆਖਦਾ ਏ ਸੋਹਣੀ , ਇੱਕ ਨੌਜਵਾਨ ਸ਼ੀਸ਼ਾ
ਏਹੋ ਤਾਂ ਮੁਸ਼ਿਕਲਾਂ ਨੇ
ਮੇਰੀ ਖੁਦਕੁਸ਼ੀ ਦੇ ਰਾਹ ਿਵੱਚ , ਸੈਆਂ ਹੀ ਅੜਚਨਾਂ ਨੇ
ਇੱਕ ਆਸ ਏ ਿਮਲਣ ਦੀ , ਮੇਰੇ ਸਾਂਵਰੇ ਸੱਜਣ ਦੀ
ਕੁਝ ਕਿਹਣ ਦੀ ਸੁਣਨ ਦੀ
ਇਹ ਕਿਹਕੇ ਉਸਨੇ ਸੀਨੇ ,ਲੱਗਣਾ ਤੇ ਿਸਸਕਣਾ ਏ
ਮੇਰੀ ਖੁਦਕੁਸ਼ੀ ਦੇ ਰਾਹ ਿਵੱਚ , ਸੈਆਂ ਹੀ ਅੜਚਨਾਂ ਨੇ
ਇੱਕ ਰਾਤ ਹੋਈ ਮੇਰੀ ਜੀਵਨ ਦੇ ਨਾਲ ਅਣਬਣ
ਮੈ ਮਰਨ ਤੁਰੀ ਤਾਂ ਲੱਗ ਪਈ ,ਪਾਜੇਬ ਮੇਰੀ ਛਣਕਣ
ਬਾਹੋਂ ਪਕੜ ਿਬਠਾਇਆ , ਟੁੱਟ ਪੈਣੈ ਕੰਗਣਾ ਨੇ
ਮੇਰੀ ਖੁਦਕੁਸ਼ੀ ਦੇ ਰਾਹ ਿਵੱਚ , ਸੈਆਂ ਹੀ ਅੜਚਨਾਂ ਨੇ
ਸੂਰਜ ਅਤੇ ਿਸਤਾਰੇ, ਮੇਰੇ ਰਾਹ 'ਚ ਚੰਨ ਤਾਰੇ
ਮੈਨੂੰ ਘੇਰਦੇ ਨੇ ਸਾਰੇ, ਆ ਜਾ ਕੇ ਖੇਡਣਾ ਏ
ਮੇਰੀ ਖੁਦਕੁਸ਼ੀ ਦੇ ਰਾਹ ਿਵੱਚ , ਸੈਆਂ ਹੀ ਅੜਚਨਾਂ ਨੇ
These excerpts are from Surjeet Patar Punjabi adaptaion ( ਸ਼ਿਹਰ ਮੇਰੇ ਦੀ ਪਾਗਲ  ਔਰਤ ) of French playwright Jean Giraudoux 's famous play "Mad Woman of Challiot"
ਧਰਤੀ ਤੇ,
ਜੋ ਵੀ ਸੋਹਣਾ ਹੈ
ਉਸ ਦੇ ਿਪੱਛੇ ਨਾਰ ਅਵੱਸ਼ ਹੈ
ਜੋ ਕੁਝ ਿਕਸੇ ਮਹਾਨ ਨੇ ਰਿਚਆ
ਉਸ ਿਵੱਚ ਨਾਰੀ ਦਾ ਹੀ ਹੱਥ ਹੈ
ਨਾਰੀ ਆਪੇ ਨਾਰਾਇਣ ਹੈ
ਹਰ ਮੱਥੇ ਦੀ ਤੀਜੀ ਅੱਖ ਹੈ
ਨਾਰੀ
ਧਰਤੀ ਦੀ ਕਿਵਤਾ ਹੈ
ਕੁੱਲ ਭਿਵੱਖ  ਨਾਰੀ ਦੇ ਵੱਸ ਹੈ
Excerpts from Shiv Kumar Batalvi's epic long poem "Loona"
ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ
ਪਡ਼ੀਏ ਤਾਂ ਤੇਰਾ ਖਤ ਹੈ,ਸੁਣੀਏ ਤਾਂ ਤੇਰੀ ਸੋਅ ਹੈ
ਜੋ ਤੂੰ ਉਮਰ ਭਰ ਜਗਾਏ, ਤੇ ਦਰੀਂ ਘਰੀਂ ਟਿਕਾਏ
ਤੇਰੇ ਚਿਹਰੇ ਉੱਤੇ ਅੱਜ ਵੀ ,ਓਹਨਾ ਦੀਵਿਆਂ ਦੀ ਲੋਅ ਹੈ
ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ
ਤੇਰੇ ਲਫ਼ਜ ਨੇ ਲ਼ਹੂ ਵਿੱਚ,ਤੇਰਾ ਰਾਗ ਹੈ ਰ਼ਗਾਂ ਵਿੱਚ
ਐ ਗਜ਼ਲ ਵਸੇਂ ਤੂੰ ਸਾਹੀਂ,ਤੇਰੇ ਤੋਂ ਕੀ ਲੁਕੋ ਹੈ
ਜੋ ਵੀ ਬਾਤ ਤੂੰ ਕਹੀ ਹੈ, ਸੱਜਰੀ ਹਵਾ ਜਿਹੀ ਹੈ
ਇਹ ਬਹਾਰ ਦਾ ਸੁਨੇਹਾ,ਤੇ ਸਵੇਰਿਆਂ ਦੀ ਸੋਅ ਹੈ
ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ
ਇਹ ਚੰਨ ਦੀ ਚਾਨਣੀ ਵੀ, ਧੁੱਪ ਦਾ ਹੀ ਤਰਜ਼ਮਾ ਹੈ
ਤੇ ਇਹ ਧੁੱਪ ਵੀ ਓਡ਼ਕਾਂ ਨੂੰ ਕਿਸੇ ਬਲ ਰਹੇ ਦੀ ਲੋਅ ਹੈ
ਨਫ਼ਰਤ ਦੇ ਤੀਰ ਚਲਦੇ,ਐਪਰ ਨਾ ਮੈਨੂੰ ਖਲ਼ਦੇ
ਮੇਰੀ ਆਤਮਾ ਦੁਆਲੇ ,ਤੇਰੇ ਪਿਆਰ ਦੀ ਸੰਜੋ ਹੈ
ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ
ਤੇਰੇ ਲਫ਼ਜ ਨੇ ਲ਼ਹੂ ਵਿੱਚ,ਤੇਰਾ ਰਾਗ ਹੈ ਰ਼ਗਾਂ ਵਿੱਚ
ਐ ਗਜ਼ਲ ਵਸੇਂ ਤੂੰ ਸਾਹੀਂ,ਤੇਰੇ ਤੋਂ ਕੀ ਲੁਕੋ ਹੈ
ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ
ਗਜ਼ਲ ਦਾ ਸ੍ਰੋਤ :http://www.apnaorg.com/audio/pattar/
ਸੋਅ-ਖ਼ਬਰ